ਸਿਮਰਨ ਯਾਦ ਨੂੰ ਕਹਿੰਦੇ ਹਨ । ਉਹ ਯਾਦ ਜਿਸ ਨੂੰ ਯਾਦ ਨਾਂ ਕਰਨਾ ਪਵੈ ਪਰੰਤੂ ਅਟੁਟ ਲਿਵ ਲਾਕੇ ਪਰਮਾਤਮਾ ਦੀ ਹਜੂਰੀ ਨੂੰ ਅੰਦਰ ਮਹਿਸੂਸ ਕਰਦੇ ਰਹਿਣਾ । ਸਵਾਸ ਆਪਾਂ ਨੂੰ ਯਾਦ ਰੱਖ ਕੇ ਨਹੀ ਲੈਣੇ ਪੈਂਦੇ ਸਗੋਂ ਆਪਣੇ ਆਪ ਚਲਦੇ ਰਹਿੰਦੇ ਹਨ । ਸਿਮਰਨ ਪਰਮਾਤਮਾ ਦੀ ਉਹ ਨਿਰੰਤਰ ਯਾਦ ਹੈ ਜੋ ਸਵਾਸਾਂ ਦਾ ਅੰਗ ਬਣ ਜਾਵੇ ਅਤੇ ਪਰਮਾਤਮਾ ਦੀ ਧੁਰ ਅੰਦਰ ਨਿਰੰਤਰ ਯਾਦ ਬਣੀ ਰਹੇ ਅਤੇ ਨਿਰੰਤਰ ਮਹਿਸੂਸ ਹੁੰਦੇ ਰਹਿਣ ।
ਮਹਾਰਾਜ ਜੀ ਨੇ ਜਪੁਜੀ ਸਾਹਿਬ ਬਾਣੀ ਅੰਦਰ ਮਨੁਖਤਾ ਨੂੰ ਸੱਚ (ਪਰਮਾਤਮਾ) ਵਾਰੇ ਸਮਝਾਇਆ । ਉਸ ਦੀ ਪਰਾਪਤੀ ਅਤੇ ਉਸ ਵਿਚ ਸਮਾਉਣ ਦਾ ਵਿਧੀ ਵਿਧਾਨ ਪਉੜੀ ਦਰ ਪਉੜੀ ਦੱਸਿਆ । ਮਹਾਰਾਜ ਜੀ ਨੇ ਪਹਿਲੀਆਂ ੩੭ ਪਉੜੀਆਂ ਵਿਚ ਕੁਦਰਤ ਦਾ ਵਿਧੀ ਵਿਧਾਨ ਅਤੇ ਸੱਚ ਖੰਡ ਤੱਕ ਦੀ ਯਾਤਰਾ ਨੂੰ ਕਦਮ-ਬ-ਕਦਮ ਸਮਝਾਇਆ । ਸੱਚ ਖੰਡ ਵਾਰੇ ਕੁਝ ਕੁ ਜਾਣਕਾਰੀ ਦੇਣ ਉਪਰੰਤ ਕਹਿ ਦਿਤਾ ਨਾਨਕ ਕਥਨਾ ਕਰੜਾ ਸਾਰੁ ।। ਭਾਵ ਸੱਚ ਖੰਡ ਵਾਰੇ ਕੁਝ ਕਹਿਣਾ ਬਹੁਤ ਮੁਸ਼ਕਲ ਹੈ ਇਸ ਨੂੰ ਮਾਣਿਆ ਹੀ ਜਾ ਸਕਦਾ ਹੈ। ਸੱਚ ਖੰਡ ਪਹੁਚਣ ਅਤੇ ਪਰਮਾਤਮਾ ਪਰਮ ਪਵਿਤਰ ਨਿਰਮਲ ਸੁਰਤੀ ਵਿਚ ਸਮਾਉਣ ਲਈ ਅਤੀ ਜਰੂਰੀ ਹੈ ਕਿ ਸੁਰਤੀ ਨੂੰ ਨਿਰਮਲ ਕਰਨਾ ਪੈਣਾ ਹੈ । ਕਿਉਕਿ ਨਿਰਮਲ ਸੁਰਤੀ ਵਿਚ ਨਿਰਮਲ ਸੁਰਤੀ ਹੀ ਸਮਾ ਸਕਦੀ ਹੈ।
ਮੈਲੀ ਸੁਰਤੀ ਨੂੰ ਨਿਰਮਲ ਕਰਨ ਲਣੀ ਮਹਾਰਾਜ ਜੀ ਨੇ ੩੮ ਵੀਂ ਪਉੜੀ ਵਿਚ ਸੁਨਿਆਰ ਅਤੇ ਉਸ ਦੇ ਕੰਮ ਕਰਨ ਦੀ ਜਗ੍ਹਾ ਭਾਵ ਪਾਹਾਰਾ ਦੀ ਤਸ਼ਵੀਹ (ਉਦਾਰਨ) ਦੇਕੇ ਮਨੁਖਤਾ ਨੂੰ ਮੈਲੀ ਸੁਰਤੀ ਨੂੰ ਨਿਰਮਲ ਕਰਨ ਦਾ ਤਰੀਕਾ ਦੱਸਿਆ । ਸ਼ਰੀਰਕ ਇੰਦਰਿਆਂ ਨੂੰ ਸੰਜਮ ਭਾਵ ਸੰਕੋਚ ਵਿਚ ਰੱਖ ਕੇ ਸੁਰਤੀ ਨੂੰ ਨਿਰਮਲ ਕਰਨ ਦਾ ਢੰਗ ਤਰੀਕਾ ਦੱਸਿਆ । ਮੈਲੀ ਸੁਰਤੀ ਧੁਰ ਹੇਠਾਂ ਅੰਨ੍ਹੇ ਖੂਹ ਵਿਚ ਡਿਗੀ ਹੋਈ ਹੈ। ਉਸ ਨੂੰ ਜਨਮਾ ੨ ਦੀ ਮੈਲ ਲੱਗੀ ਹੋਈ ਹੈ। ਉਸ ਨੂੰ ਪਵਿਤਰ ਕਰਕੇ ਪਿਆਰ ਭਾਵ ਹਿਰਦੇ ਰੂਪੀ ਭਾਂਡੇ ਵਿਚ ਪਾਉਣਾ ਹੈ।
ਜਰੂਰੀ ਬੇਨਤੀ :- ਜੀ ਇਹ ਅੰਮ੍ਰਿਤ ਵੇਲੇ ਦਾ ਸਿਮਰਨ ਹੈ। ਇਹ ਸਿਮਰਨ ਖਾਲੀ ਪੇਟ ਕਰਨਾ ਚਾਹੀਦਾ ਹੈ।
ਜਤੁ ਭਾਵ ਸਰੀਰਕ ਇੰਦਰਿਆਂ ਨੂੰ ਵਿਕਾਰਾਂ ਵਲੋਂ ਰੋਕ ਕੇ ਰੱਖਣਾ ਅਤੇ ਸੰਜਮ ਵਿਚ ਰੱਖਣ ਨੂੰ ਪਾਹਾਰਾ ਭਾਵ ਸੁਨਿਆਰ ਦੀ ਦੁਕਾਨ ਬਨਾਉਣਾ ਹੈ । ਧੀਰਜ ਸਬਰ, ਸੰਤੋਖ ਨੂੰ ਸਾਵਧਾਨ, ਅਫੁਰ ਅਤੇ ਅਡੋਲ ਸੁਨਿਆਰ ਬਨਾਉਣਾ ਹੈ।
ਆਪਣੀ ਮੱਤ, ਅਕਲ ਨੂੰ ਅਹਿਰਣ ਬਣਾਉਣਾ ਹੈ ਫਿਰ ਉਸ ਉਪਰ ਵੇਦੁ ਭਾਵ ਸ਼ਬਦ (ਵਾਹਿਗੁਰੂ) ਜਾਪ ਦਾ ਹਥੀਆਰੁ ਭਾਵ ਹਥੋੜਾ ਮਾਰਨਾ ਹੈ।
ਰੱਬ ਦੇ ਡਰ ਭਉ ਭਾਵਨੀ ਰੂਪੀ ਖੱਲਾ ਧੌਂਕਣੀ (ਖੱਲ, ਚਮੜੇ ਦਾ ਭਕਾਨਾ ਜੋ ਹਵਾ ਮਾਰਨ ਲਈ ਵਰਤਦੇ ਹਨ) ਬਣਾ ਕੇ ਅਗਿਨ ਤਪ ਤਾਉ ਬਹੁਤ ਤੇਜ ਅੱਗ ਬਾਲ ਕੇ ਉਸਦੇ ਤੇਜ ਸੇਕ ਨਾਲ ਤਾਉਣਾ ਭਾਵ ਲਾਲ ਸੁਰਖ ਬਣਾ ਕੇ ਸੁਰਤੀ ਦੀ ਮਲੀਨਤਾ ਸਾੜ ਕੇ ਨਿਰਮਲ ਸੁਰਤੀ ਬਣਾਉਣੀ ਹੈ।
ਪ੍ਰਭੂ ਦੇ ਭਾਉ ਪਿਆਰ ਹਿਰਦੇ ਰੂਪੀ ਭਾਂਡੇ ਵਿਚ ਨਿਰਮਲ ਹੋਈ ਸੁਰਤੀ ਦਾ ਅੰਮ੍ਰਿਤੁ ਚੋਣਾ ਹੈ।
ਸੱਚ ਦੀ ਟਕਸਾਲ (ਘਾੜਤ ਅਸਥਾਨ) ਵਿਚ ਸ਼ਬਦ ਭਾਵ ਵਾਹਿਗੁਰੂ ਸਿਮਰਨ ਨਾਲ ਪਵਿਤਰ ਹੋਈ ਸੁਰਤੀ ਦੀ ਘਾੜਤ ਭਾਵ ਅਟੱਲ ਪਦਵੀ ਦਾ ਗਹਿਣਾ ਘੜਨਾ ਹੈ।
ਇਹ ਨਿਰਮਲ ਸੁਰਤੀ ਦੀ ਘਾੜਤ ਉਹ ਪ੍ਰਾਣੀ ਹੀ ਕਰ ਸਕਦੇ ਹਨ ਜ੍ਹਿਨਾ ਉਪਰ ਗੁਰੂ ਭਾਵ ਵਾਹਿਗੁਰੂ ਜੀ ਦੀ ਨਦਰਿ ਭਾਵ ਮੇਹਰ ਰੂਪੀ ਕਰਮੁ ਭਾਵ ਬਖ਼ਸਿਸ਼ ਹੁੰਦੀ ਹੈ।
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੇਹਰਬਾਨ ਪ੍ਰਭੂ ਉਹਨਾ ਜੀਵਾਂ ਨੂੰ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਭਾਵ ਅਨੰਦ ਭਰਪੂਰ ਕਰ ਦਿੰਦੇ ਹਨ।
Simran means to remember. That remembrance which remains in your conscience continuously and feel presence of GOD deep inside. It should be like breathing which happens automatically. Simran is to feel GOD deep inside without any break.
In JAPUJI SAHIB MAHARAJ JI tells the humanity about SACH means GOD. Also explains step by step how to attain salvation (free from mind) and how to have the supreme bliss (ANAND). In first 37 pauris (stanzas) explains us about our mind and world also explains the path to the creator. Also tells us about SACH KHAND and how to be there. Then in the end they say NANAK KATHNA KARRA SAR means it is very hard to say anything complete about SACH KHAND and the bliss. That supreme state of ANAND can be enjoyed but cannot be narrated. We are not the bodies we are the conscience. GOD is the pure conscience. Only pure conscience can submerge in to pure conscience. We the mind is the polluted conscience. So, it is very clear to merge in pure conscience, we have to cleans up our conscience. The only and the only way to cleans up the conscience is THE WAHEGURU SIMRAN.
In pauri (stanza) 38 MAHARAJ JI tells us the process by giving an example of a gold smith and his shop to cleans up our conscience. To start with this process, it is essential to be in discipline and have high character. The polluted conscience is in blind well deep down at the point which touches ground when we sit cross legged. Our conscience is badly dirty because it contains dirt of many, many, many life cycles. JAT PAHARA SIMRAN cleans up our dirty conscience in to pure conscience then put this pure conscience in to bowl of love means heart.
HUMBLE REQUEST: - This Simran is Amrit Vela simran. It should be done with empty stomach.
JAT means to keep the high character, keep off all ill doings. PAHARA means shop of goldsmith. SUNIAR means goldsmith symbolism of patience and contentment.
Make your understanding AIHRAN (anvil) put dirty conscience on it and strike it hard with the hammer of VED HATHIAR which means SHABAD WAHEGURU.
BHOU means divinely fear and KHALLA means bellows. AGAN TAP TAO means blow up fierce fire. As goldsmith purifies gold heating it up with fierce fire same way heat up your dirty conscious with WAHEGURU JAAP and cleans it up.
Then put this AMRIT purified conscious into the vessel (BHANDA) of love (BHAO) means heart.
Then in the true mint (SACHI TAKSAL) carve out pure consciousness with WAHEGURU SIMRAN.
Only those persons can purify their consciousness upon whom God is merciful.
Guru Nanak sahib ji says upon whom GOD is merciful god put his kind look and bless them the everlasting blissful state.